Major Rajasthani

Major Rajasthani
ਮੇਜਰ ਰਾਜਸਥਾਨੀ
Birth name Major Singh
Also known as Major
Born 14 jan 1961
Rajaistan
Died 14 December, 1999 (aged 3738)
Genres Folk, Duets
Occupation(s) Singer, Songwriter
Labels Goyal Music

Major Rajasthani (Punjabi: ਮੇਜਰ ਰਾਜਸਥਾਨੀ/) was a noted Punjabi singer-songwriter of Punjab, India. He was specially known for his sad songs.[1]l:

ਨਹੀਂ ਭੁੱਲਣਾ ਮੇਜਰ ਰਾਜਸਥਾਨੀ ਦਾ ਵਿਛੋੜਾ

(ਸ਼ਮਸ਼ੇਰ ਸਿੰਘ ਸੋਹੀ) ਪੰਜਾਬੀ ਗਾਇਕੀ ਵਿੱਚ ਜਦੋਂ ਵੀ ਕਦੇ ਦਰਦ ਭਰੇ ਗੀਤ ਗਾਉਣ ਵਾਲੇ ਗਾਇਕਾਂ ਦੀ ਗੱਲ ਚੱਲੇਗੀ ਤਾਂ ਮੇਜਰ ਰਾਜਸਥਾਨੀ ਦਾ ਨਾਂ ਆਪਮੁਹਾਰੇ ਜ਼ਬਾਨ ’ਤੇ ਆ ਜਾਵੇਗਾ। ਕਈ ਮਸ਼ਹੂਰ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਇਸ ਗਾਇਕ ਦਾ ਜਨਮ 14 ਜਨਵਰੀ 1961 ਨੂੰ ਜ਼ਿਲ੍ਹਾ ਗੰਗਾਨਗਰ (ਰਾਜਸਥਾਨ) ਵਿੱਚ ਪਿੰਡ 5 ਕੇ ਕੇ ਬੁੱਟਰਾਂ ਵਿਖੇ ਮਾਤਾ ਧੰਨ ਕੌਰ ਦੀ ਕੁੱਖੋਂ ਪਿਤਾ ਜੀਤ ਸਿੰਘ ਦੇ ਘਰ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਵਿੱਚ ਹੋਇਆ। ਸਕੂਲ ਵਿੱਚ ਪੜ੍ਹਦਿਆਂ ਮੇਜਰ ਨੇ ਕਈ ਗਾਇਨ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਇਨਾਮ ਜਿੱਤੇ। ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਪਾਲੀ ਬੈਠਾ ਮੇਜਰ ਰਾਜਸਥਾਨੀ, ਦੀਦਾਰ ਸੰਧੂ ਦਾ ਵੱਡਾ ਪ੍ਰਸ਼ੰਸਕ ਸੀ ਅਤੇ ਉਸ ਨੇ ਦੀਦਾਰ ਨੂੰ ਹੀ ਆਪਣਾ ਗੁਰੂ ਧਾਰਿਆ। ਗਾਇਕ ਦੀਦਾਰ ਸੰਧੂ ਦਾ ਅਚਾਨਕ ਇਸ ਸੰਸਾਰ ਤੋਂ ਰੁਖ਼ਸਤ ਹੋਣਾ ਮੇਜਰ ਰਾਜਸਥਾਨੀ ਨੂੰ ਉਸ ਸਮੇਂ ਧੁਰ ਅੰਦਰ ਤਕ ਝੰਜੋੜ ਗਿਆ ਸੀ। ਮੇਜਰ ਦਾ ਬਚਪਨ ਚਾਹੇ ਰਾਜਸਥਾਨ ਵਿੱਚ ਬੀਤਿਆ ਪਰ ਉਸ ਨੂੰ ਗਾਇਕੀ ਦੇ ਖੇਤਰ ਵਿੱਚ ਸਫ਼ਲਤਾ ਬਠਿੰਡੇ ਆ ਕੇ ਮਿਲੀ। ਸ਼ੁਰੂਆਤੀ ਦਿਨਾਂ ਵਿੱਚ ਮੇਜਰ ਰਾਜਸਥਾਨੀ ਦੀਆਂ ਕੈਸਿਟਾਂ ‘ਮਾਲਵੇ ਦਾ ਮੁੰਡਾ’, ‘ਜਿੰਦ ਲਿਖਤੀ ਤੇਰੇ ਨਾਂ’ ਤੇ ‘ਮੰਗਣੀ ਕਰਾ ਲਈ ਚੋਰੀ ਚੋਰੀ’ ਰਿਲੀਜ਼ ਹੋਈਆਂ। ਇਨ੍ਹਾਂ ਕੈਸਿਟਾਂ ਦੇ ਆਉਣ ਨਾਲ ਮੇਜਰ ਰਾਜਸਥਾਨੀ ਦੀ ਕਲਾਕਾਰਾਂ ਵਿੱਚ ਚੰਗੀ ਪਛਾਣ ਤਾਂ ਬਣ ਗਈ ਪਰ ਉਸ ਨੂੰ ਰਾਤੋ-ਰਾਤ ਸਟਾਰ ਕਲਾਕਾਰ ਸੰਨ 1995 ਵਿੱਚ ਆਈ ਕੈਸਿਟ ‘ਕਾਰ ਰੀਬਨਾਂ ਵਾਲੀ’ ਨੇ ਬਣਾਇਆ। ਇਹ ਕੈਸਿਟ ਐਨੀ ਮਕਬੂਲ ਹੋਈ ਕਿ ਮੇਜਰ ਰਾਜਸਥਾਨੀ ਦਾ ਨਾਂ ਪੰਜਾਬ ਦੇ ਨਾਮਵਰ ਗਾਇਕਾਂ ਵਿੱਚ ਆ ਗਿਆ। ਫਿਰ ਚੱਲ ਸੋ ਚੱਲ ਮੇਜਰ ਰਾਜਸਥਾਨੀ ਦੀਆਂ ਕਰੀਬ 32 ਕੈਸਿਟਾਂ ਮਾਰਕੀਟ ਵਿੱਚ ਆਈਆਂ। ਇਨ੍ਹਾਂ ਵਿੱਚੋਂ ਧੰਨਵਾਦ ਵਿਚੋਲੇ ਦਾ, ਅੱਖਰਾਂ ’ਚੋਂ ਤੂੰ ਦਿਸਦਾ, ਯਾਦ ਚੰਦਰੀ, ਚੁੰਨੀ ਸ਼ਗਨਾਂ ਦੀ, ਪੈ ਕੇ ਵੱਸ ਬਿਗਾਨੇ, ਖੰਭ ਲਾ ਕੇ ਉੱਡ ਗਈ, ਸਾਡੀ ਯਾਦ ਵੈਰਨੇ, ਬੋਤਲ ’ਚੋਂ ਤੂੰ ਦਿਸਦੀ, ਮਿੱਤਰਾਂ ਦਾ ਮਾਣ ਰੱਖ ਲੈ, ਪੇਕਿਆਂ ਦੇ ਪਿੰਡ, ਰੋਂਦੀ ਦਾ ਰੁਮਾਲ ਭਿੱਜ ਗਿਆ, ਉਹਨੂੰ ਯਾਦ ਤਾਂ ਜ਼ਰੂਰ, ਜੁਗ ਜੁਗ ਜੀ ਚੰਨ ਵੇ, ਮਾਹੀ ਤੇਰੀ ਮਿੰਨਤ ਕਰਾਂ, ਐਂਵੇ ਮਾੜੀ ਮਾੜੀ ਗੱਲੋਂ, ਤੇਰੇ ਗ਼ਮ ਵਿੱਚ ਨੀਂ ਕੁੜੀਏ, ਅਖਾੜਾ ਮੇਜਰ ਦਾ, ਕਿਹੜੀ ਗੱਲੋਂ ਪਾਸਾ ਵੱਟ ਗਿਆ, ਚੰਦਰੀ ਬੁਲਾਉਣੋਂ ਹਟ ਗਈ ਤੇ ਕਈ ਹੋਰ ਕੈਸਿਟਾਂ ਨੂੰ ਸਰੋਤਿਆਂ ਨੇ ਮਣਾਂ ਮੂੰਹੀਂ ਪਿਆਰ ਦਿੱਤਾ। ਮੇਜਰ ਰਾਜਸਥਾਨੀ ਦੀਆਂ ਧਾਰਮਿਕ ਕੈਸਿਟਾਂ ਚਾਰ ਜਿਗਰ ਦੇ ਟੋਟੇ, ਹੱਟ ਬਾਬੇ ਨਾਨਕ ਦੀ, ਗੁਰੂ ਘਰ ਜਾਇਆ ਕਰ ਬੰਦਿਆ, ਆ ਜਾ ਬਾਬਾ ਨਾਨਕਾ ਤੇ ਮਾਛੀਵਾੜੇ ਦਿਆਂ ਜੰਗਲਾਂ ਵਿੱਚ ਵੀ ਬਹੁਤ ਮਕਬੂਲ ਹੋਈਆਂ। ਉਨ੍ਹੀਂ ਦਿਨੀਂ ਮੇਜਰ ਰਾਜਸਥਾਨੀ ਦੀਆਂ ਕੈਸਿਟਾਂ ਦੀ ਏਨੀ ਮੰਗ ਸੀ ਕਿ ਕੰਪਨੀ ਵਾਲtੇ ਟਰੱਕਾਂ ਰਾਹੀਂ ਸਾਰੇ ਪੰਜਾਬ ਵਿੱਚ ਕੈਸਿਟਾਂ ਜਲਦੀ ਤੋਂ ਜਲਦੀ ਭੇਜਦੇ ਸਨ। ਮੇਜਰ ਰਾਜਸਥਾਨੀ ਨੇ ਜਸਵੰਤ ਬੋਪਾਰਾਏ, ਕੇਵਲ ਭਦੌੜ, ਸਤਨਾਮ ਜਿਗਰੀ, ਮੱਖਣ ਸ਼ਹਿਣੇ ਵਾਲਾ, ਬੂਟਾ ਭਾਈਰੂਪਾ, ਮਦਨ ਜਲੰਧਰੀ, ਦੀਪਾ ਦਾਖੇ ਵਾਲਾ, ਬਿੱਕਰ ਮਹਿਰਾਜ, ਦੀਪਾ ਘੋਲੀਆ, ਢਿੱਲੋਂ ਪਿੱਥੋ ਵਾਲਾ, ਕਾਕਾ ਫੂਲ ਵਾਲਾ ਤੇ ਕਈ ਹੋਰ ਪ੍ਰਸਿੱਧ ਗੀਤਕਾਰਾਂ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਮੇਜਰ ਰਾਜਸਥਾਨੀ ਨੇ ਅੰਮ੍ਰਿਤਾ ਵਿਰਕ, ਬੀਬੀ ਸ਼ਾਹੀ ਮੁਮਤਾਜ਼, ਸੁਰਪ੍ਰੀਤ ਸੋਨੀ, ਸਵਰਨ ਸੋਨੀਆ, ਰਾਜਪ੍ਰੀਤ ਰਾਜੀ, ਨੀਤੂ ਵਿਰਕ, ਸ਼ਮਾ ਲਵਲੀ, ਜਸਪਾਲ ਜੱਸੀ, ਕੁਲਜੀਤ ਜੀਤੀ ਤੇ ਕਈ ਹੋਰ ਗਾਇਕਾਵਾਂ ਨਾਲ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਪਿੰਡਾਂ ਵਿੱਚ ਅਖਾੜੇ ਲਾਏ ਤੇ ਰਿਕਾਰਡਿੰਗ ਵੀ ਕਰਵਾਈ। ਮੇਜਰ ਰਾਜਸਥਾਨੀ ਲੋਕਾਂ ਵਿੱਚ ਐਨਾ ਜ਼ਿਆਦਾ ਹਰਮਨਪਿਆਰਾ ਹੋ ਗਿਆ ਸੀ ਕਿ ਉਸ ਨੇ ਦਿਨ ਵਿੱਚ ਚਾਰ-ਚਾਰ ਅਖਾੜੇ ਵੀ ਲਾਏ ਤੇ ਇੱਕ ਵਾਰ ਨਾਭੇ ਵਿਖੇ ਕਿਸੇ ਕਲਾਕਾਰ ਦੇ ਨਾ ਆਉਣ ’ਤੇ ਲੋਕਾਂ ਦੀ ਮੰਗ ’ਤੇ ਮੇਜਰ ਨੇ ਸਾਢੇ ਪੰਜ ਘੰਟੇ ਦਾ ਅਖਾੜਾ ਵੀ ਲਾਇਆ। ਉਹ ਗ਼ਰੀਬ ਲੋਕਾਂ ਦੀ ਬਹੁਤ ਮਦਦ ਕਰਦਾ ਸੀ ਤੇ ਆਪਣੇ ਸਾਜ਼ੀਆਂ ਦਾ ਖ਼ਰਚ ਆਪ ਝੱਲਦਾ ਸੀ। ਉਸ ਦਾ ਚਾਰ ਵਾਰ ਅਖਾੜੇ ’ਤੇ ਜਾਂਦੇ ਸਮੇਂ ਐਕਸੀਡੈਂਟ ਵੀ ਹੋਇਆ ਪਰ ਲੋਕਾਂ ਦੀਆਂ ਦੁਆਵਾਂ ਸਦਕਾ ਮੇਜਰ ਤੇ ਉਸ ਦੇ ਸਾਥੀਆਂ ਨੂੰ ਝਰੀਟ ਤਕ ਨਾ ਆਈ। ਉਸ ਨੇ ਚਮਕੀਲੇ ਵਾਂਗ ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਵਿੱਚ ਆਮ ਕਲਾਕਾਰਾਂ ਨਾਲੋਂ ਵੱਧ ਇਕੱਠ ਕਰਕੇ ਦਿਖਾਇਆ। ਰੋਟੀ ਨਾਲ ਚਿੱਬੜਾਂ ਦੀ ਚਟਣੀ ਤੇ ਲੱਸੀ ਦਾ ਸ਼ੌਕੀਨ ਮੇਜਰ ਰਾਜਸਥਾਨੀ ਨਿਮਰ ਸੁਭਾਅ ਦਾ ਵਿਅਕਤੀ ਸੀ। 10 ਦਸੰਬਰ 1999 ਨੂੰ ਬਰਨਾਲਾ ਨੇੜਲੇ ਪਿੰਡ ਸਹਿਜੜਾ ਵਿਖੇ ਬੀਬੀ ਸ਼ਾਹੀ ਮੁਮਤਾਜ਼ ਨਾਲ ਮੇਜਰ ਰਾਜਸਥਾਨੀ ਨੇ ਆਖਰੀ ਸਮੇਂ ਅਖਾੜਾ ਲਾਇਆ। ਇਸ ਅਖਾੜੇ ਤੋਂ ਚਾਰ ਦਿਨ ਬਾਅਦ ਉਹ 14 ਦਸੰਬਰ 1999 ਨੂੰ ਦਿਲ ਦਾ ਦੌਰਾ ਪੈਣ ਕਰਕੇ ਆਪਣੇ ਲੱਖਾਂ ਸਰੋਤਿਆਂ ਨੂੰ ਛੱਡ ਕੇ ਤੁਰ ਗਿਆ। ਉਸ ਦੀ ਮੌਤ ਤੋਂ ਬਾਅਦ ਕਈ ਕੰਪਨੀਆਂ ਨੇ ਉਸ ਦੇ ਗੀਤਾਂ ਦੀਆਂ ਕੈਸਿਟਾਂ ਦੇ ਨਾਂ ਬਦਲ ਕੇ ਚੰਗਾ ਮੁਨਾਫ਼ਾ ਕਮਾਇਆ। ਮੇਜਰ ਰਾਜਸਥਾਨੀ ਦੀ ਪਤਨੀ ਸਹਿਜਪ੍ਰੀਤ ਕੌਰ, ਬੇਟਾ ਨਵਦੀਪ, ਬੇਟੀ ਨਵਜੋਤ ਅੱਜ ਕੱਲ੍ਹ ਰਾਮਪੁਰਾ ਫੂਲ ਵਿਖੇ ਰਹਿ ਰਹੇ ਹਨ।

Early life

Major was born in 1961, to father Jeet Singh and mother Dhan Kaur, in the village of 5KK Buttran in Ganganagar district of Rajasthan.[2] He was the youngest among one sister and five brothers. He married to Sehajpreet Kaur and settled at Rampura in Punjab, and later the couple had two children, Navi and Jyoti.[2]

Career

In his singing career, his brother-in-law, Jaswant Singh Boparai, encouraged him a lot.[2] Here are some of his top albums:[3]

Religious

References

  1. "iTunes - Music - Major Rajasthani". www.itunes.apple.com. Retrieved 14 January 2012.
  2. 1 2 3 "Major Rajasthani Veera (A Tribute by Happy Randev)". www.youtube.com. 17 September 2011. Retrieved 14 January 2012.
  3. "Major Rajasthani music albums". www.pz10.com. Retrieved 14 January 2012.
  4. "Dhanwad Vichole Da:Amazon:MP3 Downloads". Buy music online. www.amazon.com. Retrieved 24 Feb 2012.
  5. "iTunes - Music - Dhanwad Vichole Da - Apple". Buy music online. www.itunes.apple.com. Retrieved 14 January 2012.
  6. "Download Aaja Baba Nanaka by Major Rajasthani on Nokia music". www.music.nokia.com. Retrieved 14 January 2012.
  7. "Major Rajasthani - Machhiware Dian Janglan Ch - SikhSangeet". free download. www.sikhsangeet.com. Retrieved 14 January 2012.
This article is issued from Wikipedia - version of the 11/26/2016. The text is available under the Creative Commons Attribution/Share Alike but additional terms may apply for the media files.